ਕਿਸਾਨ ਮੁੜ ਅੰਦੋਲਨ ਦੀ ਰਾਹ 'ਤੇ,ਮੰਗਾਂ ਪੂਰੀਆਂ ਨਾ ਹੋਈਆਂ ਤਾਂ ਹੋਵੇਗਾ ਇਕ ਹੋਰ ਅੰਦੋਲਨ | OneIndia Punjabi

2023-03-21 0

ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਦਬਾਅ ਪਾਉਣ ਦੇ ਮਕਸਦ ਨਾਲ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਆਯੋਜਿਤ ‘ਕਿਸਾਨ ਮਹਾਪੰਚਾਇਤ’ ’ਚ ਹਜ਼ਾਰਾਂ ਕਿਸਾਨ ਜੁੜੇ। ਵੱਖ-ਵੱਖ ਰੰਗਾਂ ਦੀਆਂ ਪਗੜੀਆਂ ਪਹਿਨੇ ਨਜ਼ਰ ਆ ਰਹੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਨ੍ਹਾਂ ‘ਲਿਖਤੀ ਵਾਅਦਿਆਂ’ ਨੂੰ ਪੂਰਾ ਕਰੇ, ਜੋ ਦਸੰਬਰ 2021 ’ਚ ਕੀਤੇ ਗਏ ਸਨ। ਸੰਯੁਕਤ ਕਿਸਾਨ ਮੋਰਚਾ (SKM) ਨੇ ਹੁਣ ਵਾਪਸ ਲਏ ਜਾ ਚੁੱਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਅੰਦੋਲਨ ਦੀ ਅਗਵਾਈ ਕੀਤੀ ਸੀ।